ਅਪ੍ਰੈਲ

ਅਪ੍ਰੈਲ

Artist: Harseerat Kaur, US
Title: ਸੱਜਣ – ਉੱਚਾ ਮਨੁੱਖ
Medium: Digital Art
Commissioner: Sharon Shoker, UK

ਸਲਤਾਨਪੁਰ ਲੋਧੀ ਤੋਂ ਮਖਦੂਮ ਪੁਰ ਪਹੋਰਾਂ: 313 ਕਿਮੀ

‘ਸੱਜਣ’ ਨਾਮ ਦਾ ਅਰਥ ਹੈ ਉੱਚਾ, ਨੇਕ ਮਨੁੱਖ। ਤਲੰਬਾ ਸ਼ਹਿਰ ਵਿੱਚ—ਜਿਸਨੂੰ ਅੱਜ ਪਾਕਿਸਤਾਨ ਵਿੱਚ ਮਖਦੂਮ ਪੁਰ ਪਹੋਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ—ਇੱਕ ਅਜਿਹਾ ਮਨੁੱਖ ਰਹਿੰਦਾ ਸੀ ਜੋ ਬਾਹਰੋਂ ਇਸ ਨਾਂ ਦੀ ਮੂਰਤੀ ਜਿਹਾ ਦਿੱਸਦਾ ਸੀ। ਉਹ ਇੱਕ ਸਰਾਇ ਚਲਾਉਂਦਾ ਸੀ ਜਿੱਥੇ ਯਾਤਰੀਆਂ ਨੂੰ ਰਹਿਣ ਲਈ ਥਾਂ, ਮੁਫ਼ਤ ਭੋਜਨ ਅਤੇ ਗਰਮਜੋਸ਼ੀ ਭਰੀ ਮਹਿਮਾਨਨਵਾਜ਼ੀ ਮਿਲਦੀ ਸੀ। ਉੱਥੇ ਅਰਦਾਸ ਲਈ ਇਕ ਮੰਦਰ ਵੀ ਸੀ ਅਤੇ ਇਕ ਮਸਜਿਦ ਵੀ।

ਪਰ ਸੱਜਣ ਦਾ ਨਾਮ ਉਸ ਹਕੀਕਤ ਨੂੰ ਓਹਲੇ ਕਰਦਾ ਸੀ ਜੋ ਉਹਨੇ ਅੰਦਰ ਲੁਕਾਈ ਹੋਈ ਸੀ—ਇੱਕ ਭਿਆਨਕ ਸੱਚ, ਜੋ ਸਿਰਫ਼ ਉਸ ਵੇਲੇ ਸਾਹਮਣੇ ਆਉਂਦਾ ਸੀ ਜਦ ਯਾਤਰੀ ਰਾਤ ਨੂੰ ਸੋਣ ਲਈ ਜਾਂਦੇ ਸਨ। ਦੌਲਤ ਅਤੇ ਅਹੰਕਾਰ ਦੀ ਅਤ੍ਰਿਪਤ ਲਾਲਸਾ ਨੇ ਸੱਜਣ ਨੂੰ ਇਸ ਗਲਤ ਰਸਤੇ ਧੱਕ ਦਿੱਤਾ ਸੀ—ਉਹ ਯਾਤਰੀਆਂ ਦੀਆਂ ਕੀਮਤੀ ਵਸਤਾਂ ਚੁਰਾਉਂਦਾ ਸੀ ਅਤੇ ਜਰੂਰਤ ਪੈਣ ‘ਤੇ ਉਹਨਾਂ ਨੂੰ ਮਾਰਣ ਤੋਂ ਵੀ ਨਹੀਂ ਹਿਚਕਚਾਉਂਦਾ ਸੀ। ਨਾਮ ਦੇ ਮੋਹਰੇ ਇੱਕ ‘ਸੱਜਣ’, ਪਰ ਕਰਤੂਤਾਂ ਵਿੱਚ ਇੱਕ ‘ਠੱਗ’।

ਸੱਜਣ ਠੱਗ ਦੀ ਜ਼ਿੰਦਗੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਦੀ ਆਮਦ ਨਾਲ ਬਦਲ ਗਈ। ਜਦੋਂ ਉਹ ਆਪਣੇ ਮਹਿਮਾਨਾਂ ਨੂੰ ਜਲਦੀ ਸੌਣ ਲਈ ਮੰਨਾਉਣ ਵਿੱਚ ਨਾਕਾਮ ਰਿਹਾ, ਤਾਂ ਉਹ ਆਪ ਹੀ ਬੈਠ ਗਿਆ, ਜਦ ਗੁਰੂ ਨਾਨਕ ਸ਼ਬਦ ਗਾਉਣ ਦੀ ਤਿਆਰੀ ਕਰ ਰਹੇ ਸਨ—ਬਿਲਕੁਲ ਅਣਜਾਣ ਕਿ ਉਹਦੇ ਪੱਖੰਡੀ ਚਿਹਰੇ ਦੇ ਪਿੱਛੇ ਲੁਕੇ ਸਾਰੇ ਧੋਖੇ ਗੁਰੂ ਜੀ ਨੂੰ ਪਹਿਲਾਂ ਹੀ ਪ੍ਰਗਟ ਸੀ।
 ਮਰਦਾਨਾ ਦੀ ਰਬਾਬ ਦੀ ਸੁਰਮਈ ਧੁਨ ਵਿੱਚ, ਗੁਰੂ ਨਾਨਕ ਦੇ ਹਰ ਇਕ ਪੰਕਤੀ ਸੱਜਣ ਦੀ ਮੈਲੀ ਆਤਮਾ ਦੀਆਂ ਪਰਤਾਂ ਨੂੰ ਕੱਟਦੀ ਚਲੀ ਗਈ।

ਗੁਰੂ ਨਾਨਕ ਦੇਵ ਜੀ ਦੇ ਅਲੌਕਿਕ ਸ਼ਬਦਾਂ ਨੇ ਸੱਜਣ ਦੇ ਅੰਦਰ ਉਹ ਤਾਂਘ ਜਗਾ ਦਿੱਤੀ ਕਿ ਉਹ ਆਪਣੇ ਨਾਮ ਦੇ ਅਸਲੀ ਅਰਥ ਨੂੰ ਜੀਵੇ। ਸੱਜਣ ਠੱਗ ਵਿੱਚ ਆਇਆ ਬਦਲਾਅ ਚਮਤਕਾਰਿਕ ਸੀ—ਇਸ ਗੱਲ ਦਾ ਪ੍ਰਤੀਕ ਕਿ ਕੋਈ ਵੀ ਰੂਹ ਮੁਕਤੀ ਤੋਂ ਦੂਰ ਨਹੀਂ।
 ਜਦ ਅੰਦਰਲੀ ਚੇਤਨਾ ਪਰਮ ਕਿਰਪਾ ਨਾਲ ਜਗਦੀ ਹੈ, ਤਾਂ ਸਭ ਤੋਂ ਭਟਕਿਆ ਦਿਲ ਵੀ ਨੇਕੀ ਅਤੇ ਸੇਵਾ ਦੇ ਦੀਪਕ ਵਾਂਗ ਚਮਕ ਸਕਦਾ ਹੈ।

Artist

Harseerat Kaur, US

Harseerat Kaur is an artist and full time university student in California. She enjoys painting and experimenting with both digital and traditional mediums. For her, the encouragement to further explore and continue her pratice comes from the infinite treasure of inspiration that is Sikhi.